ਸੱਚ ਦੱਸਾ ਤੈਨੂੰ – ਇੱਕ ਰੂਹਾਨੀ ਪਿਆਰ ਦੀ ਸ਼ਾਇਰੀ
ਸੱਚ ਦੱਸਾ ਤੈਨੂੰ
ਤੂੰ ਮੋਤੀ ਅਣਮੁੱਲਾ, ਤੇ ਗੱਲ ਖਾਸ ਨਹੀ ਸਾਡੀ
ਤੈਨੂੰ ਮੁੱਲ ਕਿਵੇ ਲੈ ਲਈਏ, ਔਕਾਤ ਨਹੀ ਸਾਡੀ।
ਜਿਸ ਰਾਤ ਮੈ ਤਾਰਿਆ ਨਾਲ, ਤੇਰੀ ਗੱਲ ਨਹੀ ਕੀਤੀ
ਭਾਵੇ ਪੁੱਛ ਲਈ ਤਾਰਿਆ ਤੋ, ਕੋਈ ਰਾਤ ਨਹੀ ਸਾਡੀ ।
ਸੱਚ ਦੱਸਾਂ ਤੈਨੂੰ, ਤੇਰੀ ਰੂਹ ਨਾਲ ਰਿਸ਼ਤਾ ਏ
ਇਹ ਜਿਸਮਾਂ-ਜੁਸਮਾ ਦੀ, ਕੋਈ ਪਿਆਸ ਨਹੀ ਸਾਡੀ।
ਤੇਰੇ ਤੋਂ ਵੀ ਵੱਧ ਕੇ ‘ਕਿਰਤ’ ਤੈਨੂੰ ਜਾਣਦਾ ਏ
ਭਾਵੇਂ ਤੇਰੇ ਨਾਲ ਹੋਈ, ਗੱਲਬਾਤ ਨਹੀਂ ਸਾਡੀ ।
💌 ਇਸ ਸ਼ਾਇਰੀ ਬਾਰੇ
ਇਹ ਸ਼ਾਇਰੀ ਸੱਚੇ ਪਿਆਰ ਅਤੇ ਰੂਹਾਨੀ ਰਿਸ਼ਤਿਆਂ ਦੀ ਗਹਿਰਾਈ ਨੂੰ ਦਰਸਾਉਂਦੀ ਹੈ। ਜਦ ਸਰੀਰਕ ਉਮੀਦਾਂ ਤੋਂ ਉਪਰ ਰਿਸ਼ਤੇ ਬਣਦੇ ਹਨ, ਉਹ ਰਿਸ਼ਤੇ ਰੱਬੀ ਹੁੰਦੇ ਹਨ।
ਇਹ ਲਾਈਨਾਂ ਦੱਸਦੀਆਂ ਹਨ ਕਿ ਸੱਚਾ ਪਿਆਰ ਸਮਝਣ ਲਈ ਕਿਸੇ ਗੱਲਬਾਤ ਜਾਂ ਮਿਲਣ ਦੀ ਲੋੜ ਨਹੀਂ – ਰੂਹ ਰੂਹ ਨੂੰ ਜਾਨਦੀ ਹੈ।
📌 ਪਸੰਦ ਆਈ ਤਾਂ ਸ਼ੇਅਰ ਕਰੋ!
#PunjabiShayari #SoulfulLove #EmotionalWords #LoveWithoutWords