ਉਹ ਜਦ ਨਜ਼ਰ ਚੁਰਾ ਲੈਂਦਾ ਏ — ਇੱਕ ਪਿਆਰ ਭਰੀ ਸ਼ਾਇਰੀ
ਉਹ ਜਦ ਨਜ਼ਰ ਚੁਰਾ ਲੈਂਦਾ ਏ
ਦਿਲ ਸਾੜੇ ਏਨਾਂ ਤਾਅ ਪੈਂਦਾ ਏ ।
ਹੁਣ ਉਹ ਅਖੱਰ ਵੀ ਚੰਗਾ ਲੱਗਦਾ
ਜਿਸ ਤੇ ਉਹਦਾ ਨਾਂਅ ਪੈਦਾ ਏ ।
ਘੂਰੀ ਉਹਦੀ ਆਸਾਂ ਸਿੱਧੇ
ਕੀ ਦੱਸਾਂ ਕਿੰਨਾ ਗਾਹ ਪੈਂਦਾ ਏ ।
ਸਾਰਾ ਦਿਨ ਬੇਚੈਨੀ ਰਹਿੰਦੀ
ਉਹਦਾ ਨਾਂ ‘ਸੁਣਾ ਤਾ’ ਚਾਅ ਪੈਂਦਾ ਏ ।
ਉਸਦੇ ਬਿਨਾਂ ਤਾਂ ਮੁਰਦਾ ਹੀ ਆਂ
ਦੇਖਾਂ ਉਹਨੂੰ ਸਾਹ ਪੈਦਾਂ ਏ ।
ਜੰਨਤ ਦਾ ਮੈਨੂੰ ਬੂਹਾ ਜਾਪੇ
ਜੋ ਉਹਦੇ ਘਰ ਨੂੰ ਰਾਹ ਪੈਂਦਾ ਏ ।
ਇਸ਼ਕ ਤਾ ਸੱਜਣ ਕਰ ਬੈਠੇ ਹਾਂ
ਹੁਣ ਦੇਖਦੇ ਆਂ ਕਿਸ ਭਾਅ ਪੈਂਦਾ ਏ ।
ਜਿਸ ਪਰੀ ਦੀ ਮਾਂ ਬਾਤ ਸੁਣਾਉਂਦੀ
ਉਹਦਾ,ਉਹਦੇ ਵਾਂਗ ਸੁਭਾਅ ਪੈਂਦਾ ਏ ।
ਯਾਰ ਮੁਹੱਬਤ ਪਾਕ ਏ ਮੇਰੀ
ਪੁੱਛਲਾ ਖੁਦਾ ਗਵਾਹ ਪੈਂਦਾ ਏ ।
ਤੂੰ ‘ਕਿਰਤ’ ਨੂੰ ਰੱਬਾ ਉਹ ਬਣਾ ਦੇ
ਜੋ ਉਸਦੇ ਪੈਰੀ ਘਾਹ ਪੈਂਦਾ ਏ ।
✍️ ਲੇਖਕ: Kirtpal Singh
ਪਿਆਰ ਇੱਕ ਅਜਿਹਾ ਅਹਿਸਾਸ ਹੈ ਜੋ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਨਹੀਂ ਸਮਾਇਆ ਜਾ ਸਕਦਾ। ਪਰ ਜਦ ਦਿਲ ਤੋੜੇ ਜਾਂਦੇ ਹਨ, ਜਾਂ ਦਿਲ ਕਿਸੇ ਨੂੰ ਬੇਇੰਤਹਾ ਚਾਹੁੰਦਾ ਹੈ, ਤਾਂ ਉਹ ਭਾਵਨਾਵਾਂ ਸ਼ਾਇਰੀ ਰਾਹੀਂ ਬਹੁਤ ਖੂਬਸੂਰਤੀ ਨਾਲ ਬਿਆਨ ਹੁੰਦੀਆਂ ਹਨ।
ਇਹ ਸ਼ਾਇਰੀ ਇਕ ਅਜਿਹੀ ਦਿਲੋਂ ਨਿਕਲੀ ਸੱਚੀ ਤਮੰਨਾ ਨੂੰ ਦਰਸਾਉਂਦੀ ਹੈ, ਜਿਸ ਵਿੱਚ:
-
ਉਮੀਦਾਂ ਅਤੇ ਤਰਸ
-
ਯਾਦਾਂ ਅਤੇ ਦਰਦ
-
ਪਾਕ ਇਸ਼ਕ ਅਤੇ ਖੁਦਾ ਤੇ ਭਰੋਸਾ
ਸਭ ਕੁਝ ਇੱਕ-ਇੱਕ ਬੰਦ ਵਿੱਚ ਚੁੱਪ ਚਾਪ ਬੋਲ ਰਿਹਾ ਹੈ।
🖋️ ਸ਼ਾਇਰੀ ਦਾ ਅੰਤਰ
ਇਸ਼ਕ ਦਿਲ ਦਾ ਅਹਿਸਾਸ ਹੁੰਦਾ ਹੈ, ਜਿਸਨੂੰ ਬਿਆਨ ਕਰਨਾ ਸੌਖਾ ਨਹੀਂ।
Kirtpal Singh ਵੱਲੋਂ ਲਿਖੀ ਗਈ ਇਹ ਸ਼ਾਇਰੀ ਉਸ ਤੜਪ ਨੂੰ ਦਰਸਾਉਂਦੀ ਹੈ ਜੋ ਇੱਕ ਸੱਚਾ ਦਿਲ ਮਹਿਸੂਸ ਕਰਦਾ ਹੈ ਜਦੋ ਪਿਆਰ ਕਰਨ ਵਾਲਾ ਵਿਅਕਤੀ ਨਜ਼ਰ ਚੁਰਾ ਲੈਂਦਾ ਹੈ।
“ਉਹ ਜਦ ਨਜ਼ਰ ਚੁਰਾ ਲੈਂਦਾ ਏ
ਦਿਲ ਸਾੜੇ ਏਨਾਂ ਤਾਅ ਪੈਂਦਾ ਏ ।”“ਸਾਰਾ ਦਿਨ ਬੇਚੈਨੀ ਰਹਿੰਦੀ
ਉਹਦਾ ਨਾਂ ‘ਸੁਣਾ ਤਾ’ ਚਾਅ ਪੈਂਦਾ ਏ ।”
ਇਹ ਸ਼ਾਇਰੀ ਦਿਲ ਦੀ ਗੱਲ ਨੂੰ ਕਵਿਤਾ ਰੂਪ ਵਿੱਚ ਦਰਸਾਉਂਦੀ ਹੈ। ਜਿਨ੍ਹਾਂ ਨੇ ਵੀ ਇਸ਼ਕ ਵਿੱਚ ਵਿਛੋੜਾ, ਤੜਪ ਜਾਂ ਉਡੀਕ ਮਹਿਸੂਸ ਕੀਤੀ ਹੈ, ਉਹ ਇਸ ਵਿੱਚ ਆਪਣੀ ਕਹਾਣੀ ਵੇਖ ਸਕਦੇ ਹਨ।
🙏 ਇਹ ਸ਼ਾਇਰੀ ਤੁਹਾਡੇ ਦਿਲ ਨੂੰ ਛੂਹੇਗੀ। ਸ਼ੇਅਰ ਕਰੋ, ਜੇ ਤੁਸੀਂ ਵੀ ਕਿਸੇ ਲਈ ਐਨਾ ਹੀ ਸੋਚਦੇ ਹੋ।
👉 ਇਸ਼ਕ ਦੀ ਹੋਰ ਪਿਆਰ ਭਰੀਆਂ ਸ਼ਾਇਰੀਆਂ ਪੜ੍ਹਨ ਲਈ ਸਾਡਾ ਸ਼ਾਇਰੀ ਸੰਘ੍ਰਾਹ ਵੇਖੋ।